Computer Science -> Solved Exercise ->
Class - 9th,
Lesson No. 1 (MS Excel Part-I)
ਪਾਠ - 1
AY~m. AY~s. Ayksl (Bwg-1)
ਅਭਿਆਸ (Exercise)
- ਮਾਈਕਰੋਸਾਫ਼ਟ ਐਕਸੈੱਲ ਦੀ ਵਰਤੋਂ ਹਿਸਾਬ ਦੀਆਂ ਅਤੇ ਵਿਗਿਆਨਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ।
- ਵੱਖੋ-ਵੱਖਰੇ ਨੰਬਰ ਫ਼ਾਰਮੈੱਟ ਅਪਲਾਈ ਕਰਕੇ ਅਸੀਂ ਨੰਬਰ ਨੂੰ ਬਦਲੇ ਬਿਨਾਂ ਹੀ ਇਸਦੀ ਦਿੱਖ ਨੂੰ ਬਦਲ ਸਕਦੇ ਹਾਂ।
- ਫ਼ਾਰਮੈਟਿੰਗ ਨਾਲ ਸਾਡੀ ਵਰਕਸ਼ੀਟ ਦੀ ਕੇਵਲ ਦਿੱਖ ਹੀ ਨਹੀਂ ਬਦਲਦੀ ਬਲਕਿ ਉਸ ਵਿੱਚ ਕੰਮ ਕਰਨਾ ਸੌਖਾ ਹੋ ਜਾਂਦਾ ਹੈ।
- ਜੇਕਰ ਅਸੀਂ ਆਪਣੀ ਮੌਜੂਦਾ ਵਰਕਸ਼ੀਟ ਵਿੱਚ ਨਵਾਂ ਡਾਟਾ ਦਾਖ਼ਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਵਰਕਸ਼ੀਟ ਵਿੱਚ ਨਵੇਂ ਸੈੱਲ, ਕਾਮਲ ਅਤੇ ਰੋਅ ਦਾਖ਼ਲ ਕਰ ਸਕਦੇ ਹਾਂ।
- ਇੱਕ ਵਰਕਬੁੱਕ ਵਿੱਚੋਂ ਡਾਟੇ ਨਾਲ ਭਰੀ ਹੋਈ ਵਰਕਸ਼ੀਟ ਨੂੰ ਵੀ ਡਿਲੀਟ ਕੀਤਾ ਜਾ ਸਕਦਾ ਹੈ।
- ਫਾਰਮੂਲਾ ਇੱਕ ਸਾਰਨੀ ਹੁੰਦਾ ਹੈ ਜੋ ਗਣਨਾ ਕਰਦਾ ਹੈ।
- ਜਦੋਂ ਇੱਕ ਫਾਰਮੁਲੇ ਵਿੱਚ ਇੱਕ ਸੈੱਲ ਐਡਰੈੱਸ ਹੁੰਦਾ ਹੈ ਤਾਂ ਇਸ ਨੂੰ ਸੈੱਲ ਰੈਫ਼ਰੈਂਸ ਕਿਹਾ ਜਾਂਦਾ ਹੈ।
- ਇੱਕ ਫ਼ੰਕਸਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਜੋ ਕਿ ਇੱਕ ਖ਼ਾਸ ਕ੍ਰਮ ਵਿੱਚ ਖ਼ਾਸ ਕੀਮਤਾਂ ਨੂੰ ਵਰਤ ਕੇ ਗਣਨਾਵਾਂ ਕਰਦਾ ਹੈ।
- ਹਰੇਕ ਫ਼ੰਕਸਨ ਦਾ ਇੱਕ ਖ਼ਾਸ ਕ੍ਰਮ ਹੁੰਦਾ ਹੈ - ਜਿਸ ਨੂੰ ਸਿੰਟੈਕਸ ਕਿਹਾ ਜਾਂਦਾ ਹੈ।
- ਸੌਰਟਿੰਗ ਤੋਂ ਭਾਵ ਐਕਸੈੱਲ ਵਿੱਚ ਟਾਈਪ ਕੀਤੇ ਹੋਏ ਡਾਟਾ ਨੂੰ ਆਪਣੀ ਜ਼ਰੂਰਤ ਅਨੁਸਾਰ ਇੱਕ ਕ੍ਰਮ ਵਿੱਚ ਕਰਨਾ।